ਕਿਰਤ ਹੀ ਪੂਜਾ

ਅੱਜ ਕੱਪੜੇ ਮਸ਼ੀਨ ਚ ਪਾਉਣ ਲੱਗੀ ਨੂੰ ਪੁਰਾਣੀ ਗੱਲ ਯਾਦ ਆ ਗਈ। ਨਵਾਂ ਨਵਾਂ ਵਿਆਹ ਹੋਇਆ ਸੀ ਤੇ ਕੱਪੜੇ ਧੋਣ ਲੱਗ ਪਈ। ਹੋਸਟਲਾਂ ਚ ਕਿਹੜਾ ਕਦੇ ਰਗੜ ਰਗੜ ਕੱਪੜੇ ਧੋਤੇ ਸੀ, ਐਵੇਂ ਬੱਸ ਪੋਪਲ ਪਿੱਲੇ ਕਰਕੇ ਸੁੱਕਣੇ ਪਾ ਦੇਣੇ। ਸਹੁਰੇ ਘਰ ਵੈਸੇ ਵੀ ਇੱਜਤ ਦਾ ਸਵਾਲ ਹੁੰਦਾ ,ਚੰਗੀ ਸਰਫ ਤਾਂ ਸਿੱਟੀ ਪਰ ਕੁੜਤਿਆਂ ਦੇ ਕਾਲਰ…

ਰੌਲਾ ਸੱਭਿਆਚਾਰ ਦਾ ਕਿ ਫੇਮ ਦਾ

ਵੈਸੇ ਤਾਂ ਸ਼ੋਸ਼ਲ ਮੀਡੀਆ ਤੇ ਕੋਈ ਨਾ ਕੋਈ ਰੌਲਾ ਚੱਲਦਾ ਈ ਰਹਿੰਦਾ, ਪਰ ਆਹ ਜੈਜੀ ਬੀ ਦੇ ਗਾਣੇ ਵਾਲੇ ਮੁੱਦੇ ਤੇ ਬੋਲਣ ਤੋਂ ਬਿਨਾ ਰਿਹਾ ਨੀ ਗਿਆ। ਅਸਲ ਚ ਰੌਲਾ ਇੱਕ ਆਹ ਪੁਰਾਣੀ ਬੋਲੀ ਦਾ, ਉੱਚੇ ਟਿੱਬੇ ਤੇ ਬੋਤੀ ਚਰਦੀ,ਨੀਵੇਂ ਕਰਦੀ ਲੇਡੇ, ਤੋਰ ਸ਼ੁਕੀਨਣ ਦੀ ਤੂੰ ਕੀ ਜਾਣਦੇ ਭੇਡੇ । ਅਸੀਂ ਤਾਂ ਇਹ ਬੋਲੀ ਆਮ…

ਰਿਸ਼ਤਿਆਂ ਤੇ ਲੂਣ ਦੀ ਕੀਮਤ

ਛੋਟੇ ਹੁੰਦਿਆਂ ਜੇ ਲੂਣ ਡੁੱਲ ਜਾਣਾ ਤਾਂ ਨਾਨੀ ਨੇ ਕਹਿਣਾ ਲੂਣ ਡੁੱਲਿਆ ਮਾੜਾ ਹੁੰਦਾ,ਅਗਲੇ ਜਨਮ ਚ ਅੱਖਾਂ ਨਾਲ ਚੁਗਣਾ ਪੈਂਦਾ ਤਾਂ ਡਰਦਿਆਂ ਕੱਲੀ ਕੱਲੀ ਡਲੀ ਚੱਕ ਕੇ ਕੌਲੀ ਚ ਪਾ ਦੇਣਾ ,ਉਦੋਂ ਡਲੀਆਂ ਵਾਲਾ ਲੂਣ ਹੁੰਦਾ ਸੀ ਤੇ ਨਾਨੀ ਨੇ ਵੀ ਨੂਣ ਨੂੰ ਪਾਣੀ ਚ ਘੋਲ ਕੇ ਨਿਤਾਰ ਪੁਣ ਕੇ ਦਾਲ ਸਬਜੀ ਚ ਪਾ ਲੈਣਾਂ…

ਚਾਨਣੀ ਮਾਰ ਗਈ

ਬੇਬੇ ਬਿਸ਼ਨੀ ਇਕੱਲੀ ਕਹਿਰੀ ਜਾਨ ਸੀ ਪਰ ਸੀ ਸ਼ਾਂਤ ਸੁਭਾਅ ਸਮੁੰਦਰ ਵਰਗੀ, ਨਾ ਕਿਸੇ ਦੀ ਨਿੰਦਾ ਚੁਗਲੀ ਕਰਦੀ ਨਾ ਕਿਸੇ ਨੂੰ ਮਾੜਾ ਚੰਗਾ ਬੋਲਦੀ। ਸਾਰੀ ਉਮਰ ਈ ਦੁੱਖਾਂ ਤੇ ਗਰੀਬੀ ਦੀ ਮਾਰੀ ਨੇ ਚੁੱਪ ਚੁਪੀਤੇ ਤੇ ਸਬਰ ਨਾਲ ਈ ਕੱਢੀ। ਚੜਦੀ ਉਮਰੇ ਤਾਂ ਕੰਮ ਨੂੰ ਮੂਹਰੇ ਲਾ ਰੱਖਿਆ , ਮੱਝਾਂ ਦੇ ਦੁੱਧ ਵੇਚ ਕੇ ਘਰ…

ਸਮੇਂ ਦਾ ਗੇੜ

ਪਿੰਡ ਦੀ ਬਾਹਰਲੀ ਫਿਰਨੀ ਤੇ ਖੜੇ ਜੀਤ ਸਿੰਘ ਨੂੰ ਆਪਣਾ ਪਿੰਡ ਈ ਓਪਰਾ ਜਿਹਾ ਲੱਗ ਰਿਹਾ ਸੀ। ਕੱਚੇ ਕੋਠਿਆਂ ਤੇ ਖੁੱਲੇ ਡੁੱਲੇ ਬਿਨਾਂ ਬਾਗਲਿਆਂ ਦੇ ਵਿਹੜਿਆਂ ਦੀ ਥਾਂ ਕਈ ਕਈ ਮੰਜਲੀ ਕੋਠੀਆਂ ਸ਼ਹਿਰ ਦਾ ਭੁਲੇਖਾ ਪਾਉਂਦੀਆਂ ਸੀ। ਸੋਚਦਾ ਸੀ ਕਿੱਥੇ ਗੁਆਚ ਗਿਆ ਮੇਰਾ ਉਹ ਪਿੰਡ ਜਿੱਥੇ ਮੈਂ ਜੰਮਿਆ ਪਲਿਆ ਤੇ ਵੱਡਾ ਹੋਇਆ ਸੀ। ਛੋਟਾ ਜਿਹਾ…

ਵੇਲਣਾ ਡੇਅ

ਅੱਜ ਸੁਣਿਆ ਵੇਲਿੰਨਟਾਈਨ ਡੇਅ ਆ, ਕਿਸੇ ਨੂੰ ਇਸ ਦਿਨ ਗੁਲਾਬਾਂ ਦੀ ਝਾਕ ਰਹਿੰਦੀ ਆ,ਕਿਸੇ ਨੂੰ ਚੌਕਲੇਟਾਂ ਤੇ ਕਿਸੇ ਨੂੰ ਖਾਸ ਤੋਹਫਿਆਂ ਦੀ ਤੇ ਕਈ ਮੇਰੇ ਵਰਗੇ ਐਵੇਂ ਈ ਸਾਰਾ ਦਿਨ ਤਾਕ ਝਾਕ ਕੱਢ ਦਿੰਦੇ ਆ ਤੇ ਅਖੀਰ ਵੇਲਣਾ ਚੱਕ ਲੈਂਦੇ ਆ। ਇਸ ਵਾਰ ਮੈਂ ਤਾਂ ਆਹ ਸਪੈਸ਼ਲ ਵੇਲਣਾ ਮੰਗਵਾਇਆ,ਪਤਾ ਬਈ ਕੋਈ ਰੋਜ,ਚਾਕਲੇਟ ਜਾਂ ਟੈਡੀ ਤਾਂ…

ਬੀਬੀਆਂ ਦੀ ਸਿਆਣਪ

ਵੈਸੇ ਤਾਂ ਕਹਿੰਦੇ ਹੁੰਦੇ ਆ ਬਈ ਘਰ ਬੀਬੀਆਂ ਦੀ ਸਿਆਣਪ ਨਾਲ ਈ ਚੱਲਦੇ ਆ,ਜੇ ਜਨਾਨੀ ਸਿਆਣੀ ਹੋਵੇ ਤਾਂ ਘਰ ਬੰਨ ਲੈਂਦੀ ਆ ਤੇ ਜੇ ਉਜਾੜਨ ਤੇ ਆ ਜਾਵੇ ਤਾਂ ਸੂਈ ਦੇ ਰਾਹ ਵੀ ਉਜਾੜ ਦਿੰਦੀ ਆ। ਅੱਖਾਂ ਨਾਲ ਵੇਖਿਆ ਵੀ ਆ, ਕਈ ਚੰਗੇ ਖਾਂਦੇ ਪੀਂਦੇ ਘਰਾਂ ਦੇ ਤਵੇ ਮੂਧੇ ਵੱਜ ਗਏ,ਤੇ ਕਈਆਂ ਨੇ ਆਪਣੀ ਮਿਹਨਤ…

ਲੰਮੀ ਉਮਰ ਦਾ ਰਾਜ

ਕੱਲ ਭੁਪਿੰਦਰ ਸਿੰਘ ਪਾਲੀ ਜੀ ਦੀ ਇੱਕ ਪੋਸਟ ਪੜੀ ਕਹਿੰਦੇ ਮਰਦ ਜਵਾਨ ਦੇਰ ਤੱਕ ਰਹਿੰਦੇ ਆ ਪਰ ਮਰਦੇ ਛੇਤੀ ਆ ਤੇ ਇਹਦੇ ਉਲਟ ਔਰਤਾਂ ਬੁੱਢੀਆਂ ਛੇਤੀ ਹੋ ਜਾਂਦੀਆਂ ਪਰ ਮਰਦੀਆਂ ਲੇਟ ਆ। ਸੋਚਿਆ ਮਨਾਂ ਗੱਲ ਤਾਂ ਸਹੀ ਆ ਜੇ ਆਪਣੇ ਆਲੇ ਦੁਆਲੇ ,ਘਰ ਘਰ ਚ ਵੇਖਦੀ ਆਂ ,ਤਾਂ ਸਾਡੀਆਂ ਮਾਵਾਂ ਦਾਦੀਆਂ ਭਾਵੇਂ ਵਿਆਹੀਆਂ ਹਮ ਉਮਰ…

ਰੱਬ ਹੱਥ ਡੋਰੀ

ਕੱਲ ਪੰਜਾਬ ਤੋਂ ਗੜੇ ਮੀਂਹ ਦੀਆਂ ਖਬਰਾਂ ਸੁਣ ਕੇ ਬਚਪਨ ਦੀਆਂ ਗੱਲਾਂ ਯਾਦ ਆ ਗਈਆਂ। ਜਦ ਮੀਂਹ ਪੈਣਾਂ ਅਸੀਂ ਦੁਨੀਆਂ ਤੋਂ ਬੇਖਬਰ ਮੀਂਹ ਚ ਨਹਾਉਣਾ ਤੇ ਗਾਉਣਾਂ ਰੱਬਾ ਰੱਬਾ ਮੀਂਹ ਵਸਾ। ਗਰਮੀਆਂ ਚ ਤਾਂ ਨਾਨੀ ਨੇ ਵੀ ਕਹਿਣਾਂ ਨਹਾ ਲੋ, ਪਿੱਤ ਮਰ ਜਾਊ ਤੇ ਸਾਓਣ ਚ ਅਸੀਂ ਗੁਲਗੁਲੇ ਪੂੜੇ ਖੀਰਾਂ ਦੇ ਚਾਅ ਚ ਈ ਪਿੱਪਲ…

ਗੁਹਾਰੇ ਲਿੱਪਣ ਤੋਂ ਬਚ ਗਈ

ਕੱਲ ਕਿਸੇ ਨੇ ਆਪਣੀ ਬੀਬੀ ਦੀ ਕੁੱਟ ਦੀ ਕਹਾਣੀ ਸੁਣਾਈ ਤਾਂ ਮੈਨੂੰ ਵੀ ਆਪਣਾ ਸਮਾਂ ਯਾਦ ਆ ਗਿਆ। ਵੈਸੇ ਤਾਂ ਉਹ ਵੇਲੇ ਈ ਇਹੋ ਜਿਹੇ ਸੀ, ਘਰ ਚ ਮਾਵਾਂ ਦਾ ਤੇ ਸਕੂਲ ਚ ਮਾਸਟਰਾਂ ਮਾਸਟਰਨੀਆਂ ਦਾ ਡੰਡਾ ਚੱਲਦਾ ਹੁੰਦਾ ਸੀ। ਮੇਰੀ ਵੀ ਇੱਕ ਵਾਰ ਬੀਜੀ ਨੇ ਐਸੀ ਤੌਣੀ ਲਾਈ ਸੀ ਬਈ ਮੇਰੇ ਮੌਰਾਂ ਤੇ ਈ…

ਗੁਲਾਬੋ ਬੇਬੇ

ਤਿੰਨ ਘਰਾਂ ਦੇ ਚੁਗਾਨ ਵਰਗੇ ਵਿਹੜੇ ਦੇ ਵਿਚਾਲੇ ਪੜਦੋਹਤੀ ਨੂੰ ਬੁੱਕਲ ਚ ਲਈ ਬੈਠੀ ਗੁਲਾਬੋ ਨੂੰ ਉਹ ਦਿਨ ਯਾਦ ਆ ਗਏ ਜਦ ਉਹ ਨਵੀਂ ਵਿਆਹੀ ਇਸ ਘਰ ਚ ਆਈ ਸੀ। ਕਿੰਨੇ ਚਾਵਾਂ ਲਾਡਾਂ ਨਾਲ ਸੱਸ ਗੁਰਦਿੱਤੀ ਨੇ ਪਾਣੀ ਵਾਰ ਕੇ ਦੇਹਲ਼ੀ ਟਪਾਈ ਸੀ। ਸਾਰੇ ਟੱਬਰ ਦਾ ਚਾਅ ਨਹੀਂ ਸੀ ਚੱਕਿਆ ਜਾਂਦਾ, ਪਿੰਡ ਵਿਹੜੇ ਹਰ ਪਾਸੇ…

ਰੌਲਾ ਤਾਂ ਬੱਸ ਜੀਭ ਦਾ

ਵੈਸੇ ਆਹ ਜੀਭ ਲੁਤਰੋ ਵੀ ਕਮਾਲ ਦੀ ਚੀਜ ਆ। ਜਿੰਦਗੀ ਦੇ ਬਹੁਤੇ ਫੈਸਲੇ ਵੀ ਇਸੇ ਦੀ ਦੇਣ ਈ ਹੁੰਦੇ ਆ। ਮੇਰੇ ਵਰਗੀ ਨੂੰ ਸ਼ੂਗਰ ਵੀ ਇਸੇ ਦੀ ਬਦੌਲਤ ਈ ਹੋਈ ਆ,ਨਾਂ ਇਹ ਮਿੱਠਾ ਮਿੱਠਾ ਕਰਦੀ ਤੇ ਨਾਂ ਮੈਂ ਮਿੱਠੇ ਦੀ ਸ਼ੌਕੀਨ ਬਣਦੀ ਪਰ ਕੀ ਕਰੀਏ ਇਹ ਮਿੱਠਾ ,ਸੁਆਦ ,ਸੁਭਾਅ ਵੀ ਜਿੰਦਗੀ ਚ ਰੂਹੇ ਰਵਾਂ ਵਰਗਾ…

ਬਿਨ ਕਾਰਣ ਬਦਨਾਮ ਹੂਏ

ਇੱਕ ਬੋਲੀ ਆ ਬਾਹਰ ਜੱਟਾਂ ਦੀ ਤੂੜੀ ਸੜ ਗਈ ਤੇ ਘਰੇ ਜੱਟਾਂ ਦੇ ਕੁੜੀ ਹੋਈ ਆ ,ਬੱਲੇ ਬੱਲੇ ਜੱਟਾਂ ਨਾਲ ਬੁਰੀ ਹੋਈ ਆ,ਬੱਸ ਕੱਲ ਮੇਰੇ ਨਾਲ ਵੀ ਇਹੀ ਕੁੱਛ ਹੋਇਆ। ਇੱਕ ਪੋਸਟ ਪਾਈ ਸੀ,ਅਨੰਦ ਕਾਰਜਾਂ ਤੇ ਲਹਿੰਗੇ ਪਾਉਣ ਬਾਰੇ। ਆਪਣੇ ਵਲੋਂ ਤਾਂ ਠੀਕ ਠਾਕ ਈ ਲਿਖਿਆ ਸੀ ਕੋਈ ਬਹੁਤਾ ਕਿੰਤੂ ਪ੍ਰੰਤੂ ਵਾਲੀ ਗੱਲ ਨਹੀਂ ਸੀ…

ਲੋਕ ਪੱਖੀ ਫੈਸਲੇ

ਕਈ ਦਿਨਾਂ ਦਾ ਅਨੰਦ ਕਾਰਜ ਵੇਲੇ ਲਹਿੰਗੇ ਪਾਉਣ ਬਾਰੇ ਚੱਲਦੇ ਵਿਵਾਦ ਬਾਰੇ ਸੋਚਿਆ ਬੇਟੀ ਨਾਲ ਗੱਲ ਕਰਾਂ, ਉਹ ਐਥੇ ਦੀ ਜੰਮਪਲ ਆ, ਇਸ ਬਾਰੇ ਉਹ ਕੀ ਸੋਚਦੀ ਆ । ਵੈਸੇ ਵੀ ਅੱਜ ਕੱਲ ਉਹ ਆਪਣੀਆਂ ਜੜਾਂ, ਕਲਚਰ, ਵਿਰਸੇ ਬਾਰੇ ਜਾਨਣ ਲਈ ਵਾਹਵਾ ਕੁੱਛ ਪੜਦੀ ਰਹਿੰਦੀ ਆ। ਸੋਚਿਆ ਸਾਡੇ ਅੰਦਰ ਤਾਂ ਵਾਹਵਾ ( bias) ਜਾਂ ਧਾਰਨਾਵਾਂ…

ਬਾਜੀ ਦੀ ਬਰਸੀ

ਬਾਜੀ ਅੱਜ ਤੈਨੂੰ ਗਿਆਂ ਪੂਰਾ ਇੱਕ ਸਾਲ ਹੋ ਗਿਆ ਤੇ ਸਾਲ ਚ ਕੋਈ ਵੀ ਦਿਨ ਅਜਿਹਾ ਨਹੀਂ ਹੋਣਾ ਜਦ ਤੈਨੂੰ ਯਾਦ ਨਾ ਕੀਤਾ ਹੋਵੇ। ਅਸਲ ਚ ਕਦੇ ਸੋਚਿਆ ਈ ਨਹੀਂ ਸੀ ਬਈ ਤੂੰ ਵੀ ਸਾਨੂੰ ਛੱਡ ਕੇ ਜਾ ਸਕਦੈਂ। ਜਾਣਦੇ ਤਾਂ ਭਾਵੇਂ ਸਾਰੇ ਈ ਆਂ ਬਈ ਜੋ ਜੰਮਿਆ ਉਹਨੇ ਇੱਕ ਦਿਨ ਤਾਂ ਜਾਣਾ ਈ ਆ…

ਭੈਣ ਭਰਾ ਦਾ ਰਿਸ਼ਤਾ

ਭੈਣ ਭਰਾ ਦਾ ਰਿਸ਼ਤਾ ਵੀ ਰੱਬ ਦੀ ਮਿਹਰ ਦਾ ਨਜਰਾਨਾ ਈ ਹੁੰਦਾ। ਇੱਕੋ ਮਾਂ ਬਾਪ ਦੀ ਔਲਾਦ ਹੋਣਾ, ਇੱਕੋ ਵਿਹੜੇ ਚ ਰਲ ਕੇ ਲੜ ਕੇ ਖੇਡੀਆਂ ਯਾਦਾਂ ਤੇ ਮੋਹ ਦੀਆਂ ਤੰਦਾਂ ਨਾਲ ਨਿਖਿਰਿਆ ਇਹ ਰਿਸ਼ਤਾ ਬਹੁਤ ਈ ਦੁਰਲੱਭ ਹੁੰਦਾ। ਕਿਸਮਤ ਨਾਲ ਮਿਲਦੇ ਆ ਨਾਲ ਦੇ ਜੰਮਿਆਂ ਦੇ ਪਿਆਰੇ ਰਿਸ਼ਤੇ ਤੇ ਉਪਰੋਂ ਜੇ ਭਰਾ ਛੋਟਾ ਹੋਵੇ…

ਕਦਰ

ਵੈਸੇ ਤਾਂ ਹਰ ਮਾਂ ਬਾਪ ਲਈ ਓ ਬੱਚਿਆਂ ਦੇ ਹੱਥ ਦੀ ਬਣਾਈ ਚੀਜ ਸੁੱਟਣਾਂ ਔਖਾ ਹੁੰਦਾ। ਘਰ ਅਲਮਾਰੀਆਂ ਸਟੋਰ, ਕਾਪੀਆਂ ਸਕੂਲ ਰਿਪੋਰਟਾਂ, ਡਾਇਰੀਆਂ ਜਾਂ ਆਰਟ ਨਾਲ ਭਰ ਜਾਂਦੀਆਂ,ਫੇਰ ਕਈ ਵਾਰ ਅੱਖਾਂ ਜਿਹੀਆਂ ਮੀਚ ਕੇ ਸਿੱਟਣੀਆਂ ਪੈਂਦੀਆਂ। ਮੇਰੇ ਲਈ ਤਾਂ ਇਹ ਹੋਰ ਵੀ ਵੱਡੀ ਮੁਸ਼ਕਲ ਆ ,ਬੇਟੀ ਆਰਟਿਸਟ ਜੋ ਠਹਿਰੀ, ਕਾਪੀਆਂ ਕਿਤਾਬਾਂ ਦੇ ਨਾਲ ਨਾਲ ਹਰ…

ਸਿਰਜਣਹਾਰੇ

ਆਪਣੇ ਸਾਰੇ ਧਰਮ ਸੰਤ ਮਹਾਤਮਾ ਧਰਮ ਦੱਸਦੇ ਰਹਿੰਦੇ ਆ ਬਈ ਜੇ ਚੰਗੇ ਕਰਮ ਕਰਾਂਗੇ ਤਾਂ ਸਵਰਗ ਮਿਲੂ ਜੇ ਮਾੜੇ ਕਰਾਂਗੇ ਤਾਂ ਨਰਕ ਪਰ ਹੁਣ ਕਈ ਵਾਰ ਲੱਗਦਾ ਬਈ ਸਵਰਗ ਨਰਕ ਅਸਲ ਚ ਐਥੇ ਈ ਆ। ਕੁੱਛ ਦਿਨ ਪਹਿਲਾਂ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਮਿੰਟੂ ਭਰਾ ਵਲੋਂ ਰੈਸਕਿਊ ਕੀਤੀ ਇੱਕ ਮਾਂ ਦੇ ਹਾਲਾਤ ਵੇਖ ਕੇ ਸੋਚਿਆ…

ਦੁਸ਼ਹਿਰਾ

ਵੈਸੇ ਤਾਂ ਪਰਦੇਸਾਂ ਚ ਦਿਨ ਤਿਉਹਾਰਾਂ ਦਾ ਕੋਈ ਖਾਸ ਸੁਆਦ ਨੀ ਆਉਂਦਾ, ਐਵੇਂ ਬੱਸ ਨਾਂ ਦੇ ਈ ਦਿਨ ਮਨਾਈ ਦੇ ਆ। ਆਹ ਦੁਸ਼ਹਿਰਾ ਲੰਘ ਕੇ ਗਿਆ , ਫੇਸ ਬੁੱਕ ਨੇ ਈ ਯਾਦ ਕਰਾਇਆ ਬਈ ਅੱਜ ਦੁਸ਼ਹਿਰਾ। ਦੁਸਹਿਰੇ ਦੀਵਾਲੀਆਂ ਦਾ ਸੁਆਦ ਵੀ ਇੰਡੀਆ ਈ ਰਹਿ ਗਿਆ , ਪਤਾ ਨੀ ਤਾਂ ਉਦੋਂ ਮਾਂ ਬਾਪ ਦੇ ਸਿਰਾਂ ਤੇ…

ਸ਼ਰਾਧ

ਅੱਜ ਕੱਲ ਸ਼ਰਾਧ ਨਵਰਾਤਰੇ ਚੱਲ ਰਹੇ ਆ, ਘਰ ਮੁਹੱਲੇ ਖੀਰ ਪੂੜਿਆਂ ਤੇ ਪਕਵਾਨਾਂ ਨਾਲ ਮਹਿਕਦੇ ਆ। ਕਈ ਮੇਰੇ ਵਰਗੇ ਭਾਵੇਂ ਕਹਿ ਦਿੰਦੇ ਆ ਬਈ ਐਵੇਂ ਡਰਾਮੇ ਆ, ਕਿਹੜਾ ਮਰਿਆਂ ਨੂੰ ਕੁੱਛ ਮਿਲਦਾ ਪਰ ਅਸਲੀਅਤ ਇਹ ਵੀ ਆ ਬਈ ਸਾਡਾ ਅੱਜ ਤੇ ਹੋਂਦ ਉਹਨਾਂ ਪਿੱਤਰਾਂ ਪੁਰਖਿਆਂ ਦੀ ਦੇਣ ਈ ਆ। ਜੇ ਉਹ ਨਾਂ ਹੁੰਦੇ,ਮਿਹਨਤਾਂ ਨਾਂ ਕਰਦੇ,…

ਨਿੰਬੂ ਪਾਣੀ

ਵੈਸੇ ਪੰਜਾਬੀਆਂ ਤੇ ਨਿੰਬੂ ਪਾਣੀ ਦਾ ਵੀ ਬੜਾ ਗੂਹੜਾ ਰਿਸ਼ਤਾ, ਗਰਮੀਆਂ ਚ ਜਦ ਕਿਸੇ ਰਿਸ਼ਤੇਦਾਰ ਨੇ ਆ ਜਾਣਾਂ ਤਾਂ ਬਾਲਟੀ ਭਰ ਕੇ ਨਿੰਬੂ ਪਾਣੀ ਓ ਬਣਦਾ ਹੁੰਦਾ ਸੀ, ਆਹ ਰਸਨਾ ਰੁਸਨਾ ਤਾਂ ਬਾਅਦ ਚ ਈ ਆਏ ਸੀ। ਨਿੰਬੂ ਪਾਣੀ ਦੀ ਇੱਕ ਯਾਦ ਸਾਡੇ ਵਿਆਹ ਨਾਲ ਵੀ ਜੁੜੀ ਹੋਈ ਆ, ਸਾਡਾ ਵਿਆਹ ਵੀ ਭਰ ਗਰਮੀਆਂ ਦਾ…

ਫੁੱਲਾਂ ਦਾ ਮੇਲਾ

ਸਾਡੇ ਅਸਟਰੇਲੀਆ ਜਾਣੀ ਕਿ ਧਰਤੀ ਹੇਠਲੇ ਗਿੱਠਮੁਠੀਆਂ ਦਾ ਮੌਸਮ ਅੱਜ ਕੱਲ ਬਦਲ ਰਿਹਾ,ਠੰਡ ਜਾ ਰਹੀ ਆ ਤੇ ਬਸੰਤ ਬਹਾਰ ਨੇ ਦਸਤਕ ਦੇ ਰਹੀ ਆ। ਹਰ ਪਾਸੇ, ਹਰ ਬੂਟੇ ਤੇ ਫੁੱਲ ਲਹਿ ਲਹਾ ਰਹੇ ਆ,ਮੱਖੀਆਂ ਭੰਵਰੇ,ਤਿਤਲੀਆਂ ਝੁੰਮਰ ਪਾਉਂਦੀਆਂ ਫਿਰਦੀਆਂ, ਪਰ ਇਹਨਾਂ ਦਿਨਾਂ ਚ ਇੱਕ ਪਰਾਬਲਮ ਆ ਜਾਂਦੀ ਆ ਕਈ ਮੇਰੇ ਵਰਗਿਆਂ ਨੂੰ, ਅਲਰਜੀ ਨਾਲ ਨੱਕ ਦਾ…

ਬੂਰਾ ਖੰਡ

ਘਿਓ ਸ਼ੱਕਰ ਤੇ ਬੂਰਾ ਖੰਡ ਨਾਲ ਬਚਪਨ ਦੀਆਂ ਬਹੁਤ ਸੋਹਣੀਆਂ ਤੇ ਮਿੱਠੀਆਂ ਯਾਦਾਂ ਜੁੜੀਆਂ। ਜਦ ਘਰ ਪਰਾਹੁਣਿਆਂ ਨੇ ਆਉਣਾਂ ਤਾਂ ਨਾਨੀ ਨੇ ਫਟਾਫਟ ਸਬਜੀ ਰੋਟੀ ਦੇ ਨਾਲ ਥਾਲੀ ਚ ਸ਼ੱਕਰ ਘਿਓ ਜਾਂ ਬੂਰਾ ਖੰਡ ਘਿਓ ਦੀ ਕੌਲੀ ਸਜਾ ਦੇਣੀ। ਸ਼ੱਕਰ ਘਿਓ ਤਾਂ ਆਮ ਗੱਲ ਹੁੰਦੀ ਸੀ ਸਾਨੂੰ ਵੀ ਮਿਲ ਜਾਂਦਾ ਸੀ ਪਰ ਬੂਰਾ ਜਾਂ ਦੇਸੀ…

ਤਰੱਕੀਆਂ ਦੇ ਫਿਕਰ

ਫਿਕਰ ਕਰਨਾ ਤਾਂ ਵੈਸੇ ਸਾਡਾ ਜਨਮ ਸਿੱਧ ਅਧਿਕਾਰ ਈ ਆ ਪਰ ਅੱਜ ਕੱਲ ਸਮਝ ਨੀ ਲੱਗਦੀ ਕਾਹਦਾ ਫਿਕਰ ਕਰੀਏ, ਕਾਹਦਾ ਨਾ ਕਰੀਏ। ਘਰ ਗ੍ਰਿਸਤੀ ਦੇ ਫਿਕਰ ਤਾਂ ਚਲੋ ਜਰੂਰੀ ਹੁੰਦੇ ਈ ਆ ਪਰ ਅੱਜ ਕੱਲ ਤਾਂ ਅਸੀਂ ਅਣਜੰਮਿਆਂ ਦੇ ਫਿਕਰਾਂ ਚ ਈ ਬਿਮਾਰੀਆਂ ਲਵਾਈ ਜਾਨੇ ਆਂ। ਆਹ ਥੋੜੇ ਦਿਨਾਂ ਤੋਂ ਦੁਬਾਰਾ ਫੇਸ ਬੁੱਕ ਤੇ ਭਮਾਰਾ…

ਬਦਲੀ ਦੁਨੀਆ

ਜਦ ਵਿਹਲੇ ਬੈਠਿਆਂ ਸੋਚਦੀ ਆਂ ਬਈ ਕਿੱਥੋਂ ਚੱਲਕੇ ਆਈ ਆਂ ਤਾਂ ਸਿਰ ਆਪਣੇ ਆਪ ਈ ਰੱਬ ਤੇ ਸਾਇੰਸ ਮੂਹਰੇ ਝੁਕ ਜਾਂਦਾ,ਦੋਵੇਂ ਈ ਇੱਕੋ ਜਿਹੇ ਲੱਗਦੇ ਆ।ਕਈ ਵਾਰ ਕਿਸੇ ਮਰਹਲੇ ਤੇ ਰੱਬ ਅਣਦਿੱਖ ਤੇ ਸਰਵ ਵਿਆਪਕ ਲੱਗਦਾ ਪਰ ਫੇਰ ਸਾਇੰਸ ਤੇ ਸਾਇੰਸਦਾਨਾਂ ਦੀਆਂ ਕਾਢਾਂ ਵੇਖ ਕੇ ਮੂੰਹ ਚ ਉਂਗਲਾਂ ਪਾ ਲੈਨੀ ਆਂ। ਹੁਣ ਦੁਨੀਆਂ ਦੇ ਕਿਸੇ…

ਰੱਖੜੀ ਤੇ ਭੈਣ ਭਰਾ

ਦੋ ਕੁ ਦਿਨਾਂ ਨੂੰ ਰੱਖੜੀ ਆ ਤੇ ਸਾਰੇ ਪਾਸੇ ਈ ਰੱਖੜੀ ਦੀਆਂ ਚਰਚਾਵਾਂ ਚੱਲ ਰਹੀਆਂ, ਕੋਈ ਇਸਨੂੰ ਪਵਿੱਤਰ ਬੰਧਨ ਕਹਿੰਦਾ,ਕੋਈ ਭੈਣਾਂ ਦਾ ਪੈਸੇ ਲਈ ਲਾਲਚ ਤੇ ਕੋਈ ਪਿਆਰ ਦੇ ਕੱਚੇ ਧਾਗੇ। ਅਸਲ ਚ ਤਾਂ ਇਹੋ ਜਿਹੇ ਤਿਉਹਾਰ ਈ ਸਾਡੀ ਜਿੰਦਗੀ ਚ ਰੰਗ ਭਰਦੇ ਨੇ। ਪੁਰਾਣੇ ਸਮਿਆਂ ਚ ਤਾਂ ਇਹੀ ਰਲ ਮਿਲ ਕੇ ਬੈਠਣ ਜਾਂ ਮਿੱਠਾ…

ਕੁੱਢਰ

ਅੱਜ ਕੱਲ ਮੂਡ ਬੜਾ ਖਰਾਬ ਆ,ਬੇਟੀ ਨਾਲ ਖੱਦਰ ਤੇ ਪੁਰਾਣੀ ਕਢਾਈ ਕਰ ਰਹੀ ਆਂ,ਉਹਦਾ ਆਰਟ ਦਾ ਪਰੌਜੈਕਟ ਆ ਪੁਰਾਣੇ ਸਮਿਆਂ ਦੇ ਦਾਜ ਦਹੇਜ ਬਣਾਉਣ ਦੀ ਕਹਾਣੀ ਦੱਸਦਾ। ਖਾਖੀ ਕਪਾਹ ਦੇ ਬਣੇ ਖੇਸ ਉੱਪਰ ਪੁਰਾਣੇ ਬਾਗ ਫੁਲਕਾਰੀ ਦੇ ਫੁੱਲ ਬੂਟਿਆਂ ਦੇ ਵਿਚਕਾਰ ਉਹ ਆਪਣਾ ਡਿਜੀਟਲ ਆਰਟ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਇਸ ਖੇਸ ਦੀ…

ਧੀ ਦਾ ਕਤਲ

ਕੁੱਛ ਦਿਨ ਪਹਿਲਾਂ ਇੱਕ ਬਾਪ ਵਲੋਂ ਧੀ ਨੂੰ ਦਿੱਤੀ ਬੇਰਹਿਮ ਮੌਤ ਦਾ ਮਨ ਤੇ ਵਾਹਵਾ ਡੂੰਘਾ ਅਸਰ ਹੋਇਆ। ਸੋਚਦੀ ਆਂ ਇਹ ਵਿਚਾਰੀਆਂ ਕਦ ਤੱਕ , ਕਦੇ ਅਣਖ ਦੀ ਖਾਤਰ,ਕਦੇ ਦਾਜ ਦੀ ਖਾਤਰ, ਕਦੇ ਆਪਣੇ ਸੁਹੱਪਣ ਦੇ ਕਰਕੇ ਤੇ ਕਦੇ ਬੱਸ ਕੁੜੀ ਹੋਣ ਦੇ ਜੁਰਮ ਚ ਈ ਮਰਦੀਆਂ ਰਹਿਣਗੀਆਂ। ਧੀਆਂ ਤਾਂ ਹਮੇਸ਼ਾ ਈ ਮਾਂ ਬਾਪ ਦੀਆਂ…

ਵਹਿਮ ਤੇ ਡਰ

ਅੱਜ ਸਵੇਰੇ ਸੈਰ ਕਰਨ ਗਿਆ ਨੂੰ ਪਗਡੰਡੀ ਤੇ ਚਿੱਟਾ ਜਿਹਾ ਆਟੇ ਵਰਗਾ ਪਾਊਡਰ ਥਾਂ ਥਾਂ ਡੁੱਲਿਆ ਵੇਖਿਆ ਤਾਂ ਪਹਿਲੀ ਗੱਲ ਦਿਮਾਗ ਚ ਆਈ ਬਈ ਕੋਈ ਕੀੜੀਆਂ ਨੂੰ ਆਟਾ ਪਾ ਗਿਆ ਫੇਰ ਸੋਚਿਆ ਏਥੇ ਕਿਹਨੇ ਤਿਲ ਚੌਲੀ ਪਾਉਣੀ ਸੀ। ਚਿੱਟੇ ਪਾਊਡਰ ਇਹ ਜਰੂਰ ਸਮਝਾ ਗਿਆ ਬਈ ਸਾਡੀ ਪੀਹੜੀ ਦੀ ਸੋਚ ਵਿੱਚੋਂ ਵਹਿਮਾਂ ਭਰਮਾਂ ਨੂੰ ਪੂਰੀ ਤਰਾਂ…

ਲੀਡਰ

ਅੱਜ ਕੱਲ ਪੰਜਾਬ ਦੀਆਂ ਸਿਆਸਤੀ ਖਬਰਾਂ ਸੁਣਕੇ ਮੈਨੂੰ ਤਾਂ ਪੁਰਾਣੀਆਂ ਬੁੜੀਆਂ ਵਾਲੀ ਕਹਾਵਤ ਯਾਦ ਆ ਗਈ, ਕਹਿੰਦੀਆਂ ਹੁੰਦੀਆਂ ਵੇ ਕੀ ਬੋਲਣ ਨੂੰ ਮਰਦੇ ਓ ਤੁਹਾਡੀ ਮਾਂ ਤਾਂ ਕੱਲ ਰੂੜੀਆਂ ਤੋਂ ਲੀਰਾਂ ਚੁਗਦੀ ਫਿਰਦੀ ਸੀ, ਵੇਖੀ ਕੀਹਨੇ ਸੀ, ਅਖੇ ਮੇਰੀ ਮਾਂ ਨੇ, ਮਤਲਬ ਚੁਗਦੀਆਂ ਦੋਵਾਂ ਲੀਰਾਂ ਈ ਸੀ। ਇਹੀ ਕਹਾਣੀ ਅੱਜ ਕੱਲ ਪੰਜਾਬ ਦੀ ਸਿਆਸਤ ਤੇ…

ਸਾਡਾ ਪਿੰਡ ਕਾਸਾਬਾਦ

ਮੇਰਾ ਪੇਕਾ ਪਿੰਡ ਕਾਸਾਬਾਦ ਪੁਰਾਣਾ ਮੁਸਲਮਾਨਾਂ ਦਾ ਪਿੰਡ ਹੋਣ ਕਰਕੇ ਏਥੇ ਸਾਰੇ ਈ ਲੋਕ ਪਾਕਿਸਤਾਨੋਂ ਆ ਕੇ ਵਸੇ ਹੋਏ ਆ। ਆਏ ਭਾਵੇਂ ਵੱਖੋ ਵੱਖਰੇ ਪਿੰਡਾਂ ਤੋਂ ਸੀ ਪਰ ਲੋਕਾਂ ਦਾ ਆਪਸ ਪਿਆਰ ਮੁਹੱਬਤ ਬਹੁਤ ਸੀ,ਘਰ ਵੀ ਗਿਣਤੀ ਦੇ ਈ ਹੁੰਦੇ ਸੀ। ਪੁਰਾਣੇ ਪਿੰਡਾਂ ਵਾਂਗ ਦਰਵਾਜਾ ਸੱਥ ਵਗੈਰਾ ਹੈਨੀ ਸੀ, ਗੁਰਦੁਆਰਾ ਵੀ ਬਹੁਤ ਸਾਲ ਤਾਂ ਮਸੀਤ…

ਤਕੜਿਆਂ ਦਾ ਸੱਤੀ ਵੀਹੀ ਸੌ

ਵੈਸੇ ਤਾਂ ਹਰ ਸਮਾਜ ਚ ਈ ਕੁਰੀਤੀਆਂ ਹੁੰਦੀਆਂ, ਪਰ ਜਦ ਖਾਣ ਦੇ ਦੰਦ ਹੋਰ ਤੇ ਵਿਖਾਉਣ ਦੇ ਹੋਰ ਹੋਣ ਤਾਂ ਇਹ ਕੁਰੀਤੀਆਂ ਅੰਦਰੇ ਅੰਦਰ ਨਸੂਰ ਬਣ ਜਾਂਦੀਆਂ। ਆਪਣੇ ਔਰਤਾਂ ਨੂੰ ਕਹਿਣ ਨੂੰ ਭਾਵੇਂ ਸਭ ਬਰਾਬਰ ਦੇ ਹੱਕ ਨੇ ਪਰ ਅਸਲੀਅਤ ਸ਼ਾਇਦ ਹਾਲੇ ਵੀ ਕੁੱਛ ਹੋਰ ਈ ਆ,ਕਦੇ ਕੰਮ ਵਾਲੀ ਥਾਂ ਤੇ,ਕਦੇ ਘਰਾਂ ਚ, ਕਦੇ ਬਾਹਰ…

ਪੰਜਾਬ ਤਾਂ ਵੱਸਦਾ ਈ ਗੁਰੂਆਂ ਦੇ ਨਾਂ ਤੇ

ਅੱਜ ਆਹ ਹੜਾਂ ਚ ਬੈਠੇ ਲੰਗਰ ਬਣਾਉਂਦਿਆਂ ਦੀ ਫੋਟੋ ਵੇਖ ਕੇ ਵਾਕਈ ਲੱਗਿਆ ਬਈ ਪੰਜਾਬ ਤਾਂ ਵੱਸਦਾ ਈ ਗੁਰੂਆਂ ਦੇ ਨਾਮ ਤੇ ਆ। ਇਸ ਪੰਜਾਬ ਨੂੰ ਮਾਰਨ ਵਾਲੇ ਬੜੇ ਆਏ ਤੇ ਬੜੇ ਗਏ ਪਰ ਇਹ ਨਾ ਮਰਿਆ ਤੇ ਨਾਂ ਈ ਮਰੇ। ਇਹ ਗੁਰੂ ਦੇ ਸ਼ੇਰ ਆ, ਫੇਰ ਹੰਭਲਾ ਮਾਰਕੇ ਉੱਠ ਖੜਦੇ ਆ ਤੇ ਜੁਟ ਜਾਂਦੇ…

ਬੁੱਢੇ ਵਾਰੇ ਐਸਾ ਵੱਜਿਆ ਠੇਡਾ

ਕੱਲ ਸੈਰ ਕਰਨ ਗਿਆਂ ਨੂੰ ਇੱਕ ਨਿਪਾਲ ਦੇ ਭਾਈ ਸਾਹਿਬ ਮਿਲ ਗਏ, ਵਿਚਾਰੇ ਬਹੁਤੇ ਦੁਖੀ ਸੀ ਅਸਟਰੇਲੀਆ ਤੋਂ , ਕਹਿੰਦੇ ਸ਼ੁਕਰ ਆ ਕੋਈ ਆਪਣਾ ਮਿਲਿਆ, ਨਹੀਂ ਤਾਂ ਹੱਸ ਹੱਸ ਕੇ ਹੈਲੋ ਹਾਏ ਗੁਡਮਾਰਨਿੰਗ ਕਹਿ ਕਹਿ ਮੂੰਹ ਦੁਖਣ ਲੱਗ ਜਾਂਦਾ। ਪੁੱਛਣ ਲੱਗ ਗਿਆ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੇਲ ਹੋਈ ਨੂੰ , ਕਹਿੰਦਾ ਮੈਨੂੰ ਤਾਂ ਹਾਲੇ…

ਹੜਾਂ ਦੀ ਮਾਰ ਤੋਂ ਕਿਵੇਂ ਬਚੀਏ

ਅੱਜ ਕੱਲ ਪੰਜਾਬ ਹੜਾਂ ਦੇ ਪਾਣੀ ਨਾਲ ਘਿਰਿਆ ਪਿਆ, ਲੋਕ ਘਰੋਂ ਬੇਘਰ ਹੋਏ ਪਏ ਆ, ਫਸਲਾਂ ਖਰਾਬ ਹੋ ਗਈਆਂ, ਡੰਗਰ ਪਸ਼ੂ ਭੁੱਖੇ ਮਰ ਰਹੇ ਆ ਪਰ ਲੀਡਰ ਆਪੋ ਆਪਣੀ ਸਿਆਸੀ ਜਮੀਨ ਬਚਾਓਣ ਦੇ ਚੱਕਰਾਂ ਚ ਲੜੀ ਜਾਂਦੇ ਆ। ਕੱਲ ਜਦ ਦੋ ਲੀਡਰਾਂ ਦੀ ਟਰੈਕਟਰ ਲੈਕੇ ਜਾਣ ਪਿੱਛੇ ਝੜਪ ਵੇਖੀ ਤਾਂ ਸ਼ਰਮ ਨਾਲ ਸਿਰ ਝੁਕ ਗਿਆ,…

ਸਤਲੁਜ ਤੇ ਮੇਰਾ ਪਿੰਡ

ਮੇਰੇ ਪਿੰਡ ਕਾਸਾਬਾਦ ਤੇ ਸਤਲੁਜ ਦਾ ਚੰਗਾ ਪੁਰਾਣਾ ਰਿਸ਼ਤਾ, ਕਦੇ ਬਿਲਕੁਲ ਨੇੜੇ ਦੀ ਖਹਿ ਕੇ ਲੰਘਣ ਲੱਗ ਜਾਂਦਾ ਤੇ ਕਦੇ ਚੰਗੀ ਦੂਰੀ ਬਣਾ ਕੇ ਬੈਠ ਜਾਂਦਾ, ਜਦ ਜੀਅ ਕਰਦਾ ਸ਼ੂਕਾਂ ਮਾਰਦਾ ਜਮੀਨ ਪੱਟ ਕੇ ਲੈ ਜਾਂਦਾ ਤੇ ਜਦ ਜੀਅ ਕਰਦਾ ਪਹਾੜੋਂ ਮਿੱਟੀ ਲਿਆ ਕੇ ਸਿੱਟ ਜਾਂਦਾ। ਸੁਣਿਆ ਕਿਸੇ ਰੱਬ ਦੇ ਸਾਈਂ ਕਾਸਬ ਮੀਆਂ ਮੀਰ ਨੇ…

ਬੇਬੇ ਬਸੰਤ ਕੌਰ

ਵੈਸੇ ਤਾਂ ਇਹਦੇ ਚ ਕੋਈ ਦੋ ਰਾਵਾਂ ਨਹੀਂ ਬਈ ਸਾਡੇ ਬਜੁਰਗ ਬਹੁਤ ਮਿਹਨਤੀ,ਕਰੜੇ ਜੁੱਸੇ ਤੇ ਹੱਠ ਵਾਲੇ ਹੁੰਦੇ ਸੀ, ਉਹਨਾਂ ਦੀ ਮਜਬੂਰੀ ਵੀ ਹੁੰਦੀ ਸੀ। ਸਾਡੀ ਦਾਦੀ ਵੀ ਸਾਨੂੰ ਕਹਿੰਦੀ ਹੁੰਦੀ ਪੁੱਤ ਕੰਮ ਪਿਆਰਾ ਹੁੰਦਾ ਚੰਮ ਨਹੀਂ। ਮਤਲਬ ਕੰਮ ਨਾਲ ਈ ਕਦਰ ਪੈਂਦੀ ਆ, ਪੇਕੇ ਸਹੁਰੇ ਹਰ ਥਾਂ ਈ ਸਾਰੇ ਕੰਮਾਂ ਨੂੰ ਈ ਯਾਦ ਰੱਖਦੇ…

ਗਲੇ ਚ ਪਏ ਡਹੇ

ਅੱਜ ਵਿਹਲੀ ਬੈਠੀ ਨੂੰ ਬਚਪਨ ਯਾਦ ਆ ਗਿਆ ਜਦ ਮੱਝਾਂ ਨੂੰ ਪੱਠੇ ਪਾਉਣੇ, ਗੋਹਾ ਕੂੜਾ ਸਿੱਟ ਕੇ ਫੇਰ ਸਕੂਲ ਜਾਣਾ ਜਾਂ ਮੱਝਾਂ ਨੂੰ ਛੱਪੜ ਤੇ ਲੈ ਕੇ ਜਾਣਾ। ਛੱਪੜਾਂ ਦਾ ਪਿੰਡ ਚ ਵੱਡਾ ਮੁਕਾਮ ਹੁੰਦਾ ਸੀ ਸ਼ਾਮ ਨੂੰ ਖਾਸ ਕਰਕੇ ਗਰਮੀਆਂ ਚ ਮੇਲਾ ਲੱਗਿਆ ਜਾਣਾ ਛੱਪੜ ਤੇ ਜਾਣ ਵਾਲਿਆਂ ਦਾ ਤੇ ਡੰਗਰਾਂ ਦਾ। ਛੱਪੜ ਚ…

ਗੁੰਮਨਾਮ ਚਿਹਰਾ

ਅੱਜ ਵੀ ਉਹਦਾ ਉਦਾਸ ਚਿਹਰਾ ਤੇ ਅੱਖਾਂ ਯਾਦ ਕਰਕੇ ਮਨ ਨੂੰ ਅੱਚਵੀ ਜਿਹੀ ਲੱਗ ਜਾਂਦੀ ਆ, ਪਤਾ ਨਹੀਂ ਕਿਸ ਹਾਲ ਚ ਹੋਊ,ਕਿੱਥੇ ਹੋਊ, ਇਹ ਵੀ ਹੋ ਸਕਦਾ ਆਪਣੇ ਪਰਵਾਰ ਨਾਲ ਰੰਗੀ ਵੱਸਦੀ ਹੋਵੇ, ਖੁਸ਼ ਹੋਵੇ। ਵੈਸੇ ਵੀ ਕਹਿੰਦੇ ਹੁੰਦੇ ਆ ਸਾਰੇ ਦਿਨ ਇੱਕੋ ਜਿਹੇ ਨਹੀਂ ਰਹਿੰਦੇ ,ਬਦਲਦੇ ਜਰੂਰ ਆ। ਪਰਮਾਤਮਾ ਕਰੇ ਉਸਦੇ ਵੀ ਦਿਨ ਬਦਲ…

ਰਿਸ਼ਤਿਆਂ ਦੇ ਦਰਪਣ

ਜਿੰਦਗੀ ਵੈਸੇ ਤਾਂ ਬਹੁਤ ਸੋਹਣੀ ਫੁੱਲਾਂ ਦੀ ਸੇਜ ਵਰਗੀ ਹੋਣੀ ਚਾਹੀਦੀ ਆ, ਚੁਰਾਸੀ ਲੱਖ ਜੂਨਾਂ ਕੱਟ ਕਿ ਜੋ ਮਿਲਦੀ ਆ ਪਰ ਕਈ ਵਾਰ ਕਾਲੇ ਘਨਘੋਰ ਬੱਦਲਾਂ ਚ ਘਿਰੀ ਕਾਲੀ ਬੋਲੀ ਰਾਤ ਵੀ ਬਣ ਜਾਂਦੀ ਆ। ਇਹਦੇ ਚ ਵੀ ਕਿਤੇ ਨਾ ਕਿਤੇ ਅਸਲ ਚ ਸਾਡੀ ਆਪਣੀ ਓ ਅਣਗਹਿਲੀ ਹੁੰਦੀ ਆ ਜਿਹਨੂੰ ਪਿਛਲੇ ਜਨਮਾਂ ਦੇ ਕਰਮ ਕਹਿ…

ਕਨੇਡਾ ਕਿ ਅਸਟਰੇਲੀਆ

ਕੱਲ ਇੱਕ ਬਹੁਤ ਈ ਪਿਆਰੇ ਜਿਹੇ ਦੋਸਤ ਨੇ ਪੁੱਛਿਆ ਬਈ ਸੱਚੀਂ ਸੱਚੀਂ ਦੱਸਿਓ ਤੁਹਾਨੂੰ ਕਨੇਡਾ ਵਾਲਿਆਂ ਤੇ ਅਸਟਰੇਲੀਆ ਵਾਲਿਆਂ ਚ ਕੀ ਫਰਕ ਲੱਗਦਾ, ਥੋੜਾ ਜਿਹਾ ਸੋਚ ਕੇ ਕਿਹਾ ਮੈਨੂੰ ਤਾਂ ਇੱਕ ਗੁੱਜਰਵਾਲ ਦੇ ਗਰੇਵਾਲਾਂ ਵਰਗੇ ਲੱਗਦੇ ਆ, ਸੁਲਝੇ ਜਿਹੇ, ਮਿੱਠਾ ਮਿੱਠਾ ਬੋਲਣ ਵਾਲੇ ਤੇ ਦੂਜੇ ਬਠਿੰਡੇ ਦੇ ਬਰਾੜਾਂ ਵਰਗੇ ਲੱਗਦੇ ਆ, ਅੱਖੜ,ਤੇ ਖੁਸ਼ਕ ਜਿਹੇ। ਵੈਸੇ…

ਬਾਪ ਦਿਵਸ ਦੀ ਅਹਿਮੀਅਤ

ਅਸਲ ਚ ਮੈਨੂੰ ਬਾਪ ਦਿਵਸ ਦੀ ਅਹਿਮੀਅਤ ਇਸ ਵਾਰ ਈ ਸਮਝ ਆਈ ਆ, ਬਾਜੀ ਦੇ ਚਲੇ ਜਾਣ ਤੋਂ ਬਾਅਦ। ਐਤਕੀਂ ਸਮਝ ਲੱਗੀ ਆ ਬਈ ਅਸਲ ਚ ਬਾਪ ਦੀ ਅਹਿਮੀਅਤ ਕੀ ਹੁੰਦੀ ਆ, ਉਹਦੇ ਤੋਂ ਬਿਨਾਂ ਦੁਨੀਆਂ ਕਿਵੇਂ ਦੀ ਲੱਗਦੀ ਆ। ਅਸਲ ਚ ਬਾਪ ਤੁਹਾਡੀ ਜਿੰਦਗੀ ਦਾ ਧੁਰਾ ਹੁੰਦਾ,ਉਹਦੇ ਜਾਣ ਤੋਂ ਬਾਅਦ ਇੱਕ ਵਾਰ ਤਾਂ ਤੁਸੀਂ…

ਮੇਰੇ ਦਾਦਕੇ

ਵੈਸੇ ਤਾਂ ਸਾਡੀ ਜਿੰਦਗੀ ਇੱਕ ਕਹਾਣੀ ਓ ਹੁੰਦੀ ਆ, ਜਿਹਦੇ ਚ ਦੋਸਤ ਮਿੱਤਰ ਰਿਸ਼ਤੇਦਾਰ ਭੈਣ ਭਰਾ ਸਭ ਆਪੋ ਆਪਣੇ ਕਿਰਦਾਰ ਨਿਭਾਉਂਦੇ ਆ। ਕਈ ਰਾਹ ਚ ਅੜਚਨਾ ਡਾਹੁਣ ਕਰਕੇ ਯਾਦ ਰਹਿੰਦੇ ਆ ਤੇ ਕਈ ਰਾਹ ਦਸੇਰੇ ਬਣਨ ਕਰਕੇ ਤੇ ਕਈ ਰੱਬੀ ਰੂਹਾਂ ਵਰਗੇ ਹੁੰਦੇ ਆ ਜਿਹੜੇ ਜਿੰਦਗੀ ਜਿਓਣ ਦੀ ਅਸਲ ਜਾਚ ਸਿਖਾਉਂਦੇ ਆ। ਅਸਲ ਚ ਮੇਰੇ…

ਦਰਵੇਸ਼

ਆਹ ਦੋ ਕੁ ਦਿਨ ਪਹਿਲਾਂ ਪੰਜਾਬ ਤੋਂ ਇੱਕ ਖਬਰ ਸੁਣੀ ਬਈ ਲੁਟੇਰੇ ਸੈਰ ਕਰਵਾਉਂਦੇ ਬੰਦੇ ਦਾ ਕੁੱਤਾ ਖੋਹ ਕੇ ਭੱਜ ਗਏ, ਪਹਿਲਾਂ ਤਾਂ ਯਕੀਨ ਨੀ ਹੋਇਆ ਸੋਚਿਆ ਹਨੇਰ ਸਾਈਂ ਦਾ ਕਿਹੜੀ ਹਵਾ ਚੱਲ ਪਈ, ਬੰਦੇ ਦੀ ਰਾਖੀ ਕਰਨ ਵਾਲੇ ਨੂੰ ਈ ਚੋਰ ਚੱਕ ਕੇ ਲੈ ਗਏ। ਅੱਗੇ ਸੁਣਦੇ ਹੁੰਦੇ ਬਈ ਘਰ ਦੇ ਕੁੱਤਿਆਂ ਨੂੰ ਚੋਰਾਂ…

ਦਾਜ ਦੇ ਬਿਸਤਰੇ

ਇਸ ਬਾਰ ਜਦ ਇੰਡੀਆ ਗਏ ਤਾਂ ਭਰਜਾਈ ਨੇ ਆਪਣੀਆਂ ਪੇਟੀਆਂ ਚ ਬੰਦ ਪਏ ਦਾਜ ਦੇ ਬਿਸਤਰੇ ,ਚਾਦਰਾਂ ,ਸਿਰਹਾਣੇ,ਰਜਾਈਆਂ, ਗਦੈਲੇ ਸੁਪਨਿਆਂ ਦੇ ਘਰ ਦਾਨ ਕਰ ਦਿੱਤੇ ,ਬਹੁਤ ਵਧੀਆ ਲੱਗਿਆ । ਸੋਚਿਆ ਮਨਾਂ ਜਿਵੇਂ ਕਹਿੰਦੇ ਹੁੰਦੇ ਆ ਦਾਣੇ ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ ਕੀ ਏਵੇਂ ਈ ਧਾਗੇ ਧਾਗੇ ਤੇ ਵੀ ਪਹਿਨਣ ਵਾਲੇ ਦੀ ਮੋਹਰ…

ਟਾਕੀਆਂ,ਟਾਕੀਆਂ ਚ ਵੀ ਫਰਕ ਆ

ਵੈਸੇ ਤਾਂ ਸਮੇਂ ਸਮੇਂ ਦੀ ਗੱਲ ਹੁੰਦੀ ਆ, ਅੱਗੇ ਲੋਕ ਫਟੇ ਪੁਰਾਣੇ ਕੱਪੜੇ ਮਜਬੂਰੀ ਚ ਪਾਉਂਦੇ ਹੁੰਦੇ ਪਰ ਹੁਣ ਜੁਆਕ ਫੈਸ਼ਨਾਂ ਦੇ ਪੱਟੇ ਮਹਿੰਗੇ ਬਰਾਂਡਡ ਟਾਕੀਆਂ ਵਾਲੇ ਤੇ ਫਟੇ ਹੋਏ ਕੱਪੜੇ ਪਾਉਂਦੇ ਆ। ਕੁੱਛ ਦਿਨ ਪਹਿਲਾਂ ਮੈਂ ਵੀ ਬੇਟੀ ਦੀ ਇੱਕ ਹੁਡੀ ਦੀਆਂ ਕੂਹਣੀਆਂ ਤੇ ਡਿਜਾਈਨਰ ਜਿਹੀਆਂ ਟਾਕੀਆਂ ਲਾ ਕੇ ਦਿੱਤੀਆਂ ,ਕਹਿੰਦੀ ਇਹ ਮੈਂ ਸਿੱਟ…

ਸ਼ੌਕ ਤੇ ਕਲਾ ਦਾ ਸੁਮੇਲ

ਵੈਸੇ ਤਾਂ ਮੇਰੀ ਵੀ ਤਮੰਨਾ ਸੀ ਬਈ ਬੇਟੀ ਡਾਕਟਰ ਬਣੇ,ਚੰਗਾ ਪੜੇ ਲਿਖੇ ਪਰ ਉਹਨੂੰ ਬਚਪਨ ਤੋਂ ਈ ਆਰਟ ਦਾ ਡਰਾਇੰਗ ਦਾ ਸ਼ੌਕ ਸੀ। ਛੋਟੀ ਹੁੰਦੀ ਤੋਂ ਈ ਹੱਥਾਂ ਨਾਲ ਪੇਂਟਿੰਗਜ ਬਣਾਉਂਦੀ ਰਹਿੰਦੀ, ਸਾਰਾ ਦਿਨ ਪੈਨਸਿਲਾਂ ਨਾਲ ਘਰ ਦੀਆਂ ਕੰਧਾਂ ਤੇ ਗੋਲਦਾਰੇ ਜਿਹੇ ਬਣਾ ਕੇ ਹੱਸ ਕੇ ਕਹਿੰਦੀ ਮੰਮਾ ਸਪਾਈਲਿੰਗ ਲਿੱਲੀ ( ਸਮਾਈਲਿੰਗ ਲਿੱਲੀ) । ਸਾਨੂੰ…

ਜਿੰਦਗੀ ਦੀਆਂ ਕਹਾਣੀਆਂ

ਵੈਸੇ ਤਾਂ ਹਰ ਇਨਸਾਨ ਦੀ ਜਿੰਦਗੀ ਓ ਇੱਕ ਕਹਾਣੀ ਹੁੰਦੀ ਆ ਪਰ ਅਸਲ ਚ ਇਹਨਾਂ ਕਹਾਣੀਆਂ ਦੀ ਫਿਲਮ ਜਦ ਪਿਛਲਖੋੜੀ ਵੇਖਦੇ ਆਂ ਉਦੋਂ ਈ ਪੂਰੀ ਸਮਝ ਪੈਂਦੀ ਆ। ਕਈ ਵਾਰ ਫੇਰ ਕਹੀਦਾ ਇਹ ਸ਼ਾਇਦ ਏਵੇਂ ਈ ਲਿਖਿਆ ਸੀ ਪਰ ਜਦ ਵੀ ਕਦੇ ਪੁਰਾਣੇ ਰਿਸ਼ਤੇ,ਪੁਰਾਣੀਆਂ ਯਾਦਾਂ,ਨਾਨਿਆਂ,ਮਾਮਿਆਂ ਜਾਂ ਆਂਢੀਆਂ ਗੁਆਂਢੀਆਂ ਜਿੰਦਗੀ ਦੀਆਂ ਕਹਾਣੀਆਂ ਵੇਖਦੀ ਆਂ ਤਾਂ ਕਈ…

ਹੱਦਾਂ ਸਰਹੱਦਾਂ

ਵੈਸੇ ਤਾਂ ਸੋਚਿਆ ਸੀ ਫੇਸਬੁੱਕ ਤੇ ਚਲਦੇ ਚਲੰਤ ਮਸਲਿਆਂ ਤੇ ਘੱਟ ਈ ਬੋਲਿਆ ਕਰਨਾ,ਕਿਉਂਕਿ ਬਹੁਤਾ ਕੁਛ ਤਾਂ ਵਿਊ ਵਧਾਉਣ ਦੇ ਚੱਕਰਾਂ ਚ ਈ ਚੱਲਦਾ ਪਰ ਅੱਜ ਕੱਲ ਚੱਲਦੇ ਭਈਆਂ ਦੇ ਮਸਲੇ ਤੇ ਬੋਲੇ ਬਿਨਾਂ ਰਹਿ ਨੀ ਹੋਇਆ। ਇਹ ਨੀ ਬਈ ਉਹ ਮੇਰੇ ਨੇੜਦੇ ਰਿਸ਼ਤੇਦਾਰ ਆ ਜਾਂ ਉਹ ਸੱਚੇ ਸੁੱਚੇ ਆ ਪਰ ਕਿਤੇ ਨਾ ਕਿਤੇ ਉਹਨਾਂ…

ਦਿੱਤੇ ਚਾਹ ਚੰਦਰੀ ਨੇ ਪੱਟ ਲੋਕੋ

ਜਦ ਬਾਹਰ ਧੁੰਦ,ਕੋਹਰੇ ਤੇ ਠੰਡ ਨਾਲ ਦੰਦ ਵੱਜਦੇ ਹੋਣ ਤਾਂ ਬਾਰੀ ਚ ਬਹਿ ਕੇ ਚਾਹ ਦੀਆਂ ਚੁਸਕੀਆਂ ਲੈਣ ਦਾ ਆਪਣਾ ਈ ਅਨੰਦ ਹੁੰਦਾ। ਮੈਂ ਤਾਂ ਵੈਸੇ ਈ ਚਾਹ ਦੀ ਬੜੀ ਸ਼ੌਕੀਨ ਆਂ ਪਰ ਅੱਜ ਕੱਲ ਠੰਡ ਦਾ ਬਹਾਨਾ ਮਿਲ ਜਾਂਦਾ। ਵੈਸੇ ਤਾਂ ਸਾਡਾ ਸਾਰਾ ਖਾਨਦਾਨ ਈ ਚਾਹ ਦਾ ਪਿਆਕੜ ਆ, ਕੋਈ ਚਾਹ ਦਾ ਵੇਲਾ ਕੁਵੇਲਾ…